Narration Imperative and Exclamatory Sentences

narrationLet’s start:- Narration Imperative and Exclamatory Sentenc

Imperative Sentences

ਨਸੀਹਤ ਜਾਂ ਹੁਕਮ ਵਾਲੇ ਵਾਕ

  1. ਇਸ ਤਰ੍ਹਾਂ ਦੇ ਵਾਕਾਂ ਨੂੰ Direct ਤੋਂ indirect ਬਣਾਉਣ ਸਮੇਂ Reporting verb ਵਿਚ said ਦੀ ਜਗ੍ਹਾ Reported speech ਦੇ ਵਾਕ ਅਨੁਸਾਰ ਹੁਕਮ ਕੀਤਾ ਗਿਆ ਹੋਵੇ , ਤਾਂ indirect ਵਿਚ order , ਜੇਕਰ ਮੁਆਫੀ ਮੰਗੀ ਗਈ ਹੋਵੇ , ਤਾਂ begged ਅਤੇ ਨਸੀਅਤ ਕੀਤੀ ਗਈ ਹੋਵੇ , ਤਾਂ advise ਲਿਖਿਆ ਜਾਵੇਗਾ। ਇਸੇ ਤਰ੍ਹਾਂ Command , Request , Forbid ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ।
  2. Inverted commas ਦੀ ਜਗ੍ਹਾ ਤੇ to ਲਗਾਇਆ ਜਾਂਦਾ ਹੈ।
  3. ਨਾਂਹ ਵਾਚਕ ਵਾਕਾਂ ਵਿਚ not to ਪ੍ਰਯੋਗ ਕੀਤਾ ਜਾਂਦਾ ਹੈ। Forbid ਵਾਲੇ ਵਾਕਾਂ ਵਿਚ not ਦਾ ਪ੍ਰਯੋਗ ਨਹੀਂ ਕੀਤਾ ਜਾਂਦਾ /ਕਿਉਂਕਿ Forbid ਦਾ ਆਪਣਾ ਅਰਥ “ਮਨਾਹੀ” ਹੈ।
Direct Indirect
The father said to his son, “close the door.

ਪਿਤਾ ਨੇ ਆਪਣੇ ਪੁੱਤਰ ਨੂੰ ਕਿਹਾ, “ਦਰਵਾਜ਼ਾ ਬੰਦ ਕਰੋ।

The father ordered his son to close the door.

ਪਿਤਾ ਨੇ ਆਪਣੇ ਪੁੱਤਰ ਨੂੰ ਹੁਕਮ ਦਿੱਤਾ ਕਿ ਦਰਵਾਜ਼ਾ ਬੰਦ ਕਰੋ।

The teacher said to the students, “Never tell a lie.

ਅਧਿਆਪਕ ਨੇ ਲੜਕਿਆਂ ਨੂੰ ਕਿਹਾ, “ਕਦੀ ਝੂਠ ਨਾ ਬੋਲੋ।

The teacher advised the students to never tell a lie.

ਅਧਿਆਪਕ ਨੇ ਲੜਕਿਆਂ ਨੂੰ ਸਲਾਹ ਦਿੱਤੀ ਕਿ ਕਦੀ ਝੂਠ ਨਾ ਬੋਲੋ।

Exclamatory Sentences

ਜਿਸ ਵਾਕ ਦੇ reported speech ਵਿਚ ਕੋਈ ਖੁਸ਼ੀ, ਗ਼ਮੀ, ਪ੍ਰਾਰਥਨਾ, ਇੱਛਾ, ਜਾਂ ਹੈਰਾਨੀ ਦਾ ਭਾਵ ਪ੍ਰਗਟ ਹੋਵੇ, ਉਸਨੂੰ exclamatory sentences ਕਹਿੰਦੇ ਹਨ।

  • Reported Speech ਵਿਚ ਜਿਸ ਤਰ੍ਹਾਂ ਦਾ ਭਾਵ ਪ੍ਰਗਟ ਹੁੰਦਾ ਹੋਵੇ , ਓਸੇ ਤਰ੍ਹਾਂ ਹੀ ਸ਼ਬਦ Reporting verb ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਅਰਥਾਤ Exclaimed with joy , Exclaimed with delight, Exclaimed with sorrow ਦਾ ਪ੍ਰਯੋਗ ਹੁੰਦਾ ਹੈ।
  • ਹੈਰਾਨੀ ਪ੍ਰਗਟ ਕਰਨ ਵਾਲੇ ਸ਼ਬਦ ਜਿਵੇ – Alas , Hurrah ,ha , ho , Bravo , hush , ਆਦਿ ਹਨ। Exclaimed with delight or regret or sorrow ਜਾਂ cried out with joy or sorrow.
  • Reporting verb ਨੂੰ reported speech ਨਾਲ that ਲਗਾ ਕੇ ਵਾਕ ਨੂੰ assertive sentence ਵਿਚ ਬਦਲ ਦਿੱਤਾ ਜਾਂਦਾ ਹੈ।
  • ਵਾਕ ਵਿਚ Noun ਦੇ ਪਹਿਲਾ ‘Great ‘ ਅਤੇ Adjective ਤੋਂ ਪਹਿਲਾ very ਲਾ ਦਿੱਤਾ ਜਾਂਦਾ ਹੈ।
  • ਵਾਕ ਦੇ ਅੰਤ ਵਿਚ sign of exclamation (!) ਨੂੰ ਹਟਾ ਕੇ full stop (.) ਲਗਾ ਦਿੱਤਾ ਜਾਂਦਾ ਹੈ।
Direct Indirect
He said, Alas! I am undone.

ਉਸ ਨੇ ਕਿਹਾ, “ਅਫਸੋਸ ! ਮੈਂ ਬਰਬਾਦ ਹੋ ਗਿਆ ਹਾਂ।

He exclaimed with sorrow that he was undone.

ਉਸ ਨੇ ਦੁਖੀ ਹੋ ਕਿ ਕਿਹਾ ਕਿ ਉਹ ਬਰਬਾਦ ਹੋ ਗਿਆ ਸੀ।

Sham said to him, “Bravo! you have done well.

ਸ਼ਾਮ ਨੇ ਉਸਨੂੰ ਕਿਹਾ, “ਸ਼ਾਬਾਸ਼ ! ਤੁਸੀਂ ਚੰਗਾ ਕੀਤਾ ਹੈ।

Sham applauded him saying that he had done well.

ਸ਼ਾਮ ਨੇ ਉਸ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਉਸਨੇ ਚੰਗਾ ਕੀਤਾ ਸੀ।

Mohit said to me, “How clever you are!

ਮੋਹਿਤ ਨੇ ਮੇਨੂੰ ਕਿਹਾ ,”ਤੁਸੀਂ ਕਿੰਨੇ ਚਲਾਕ ਹੋ।

Mohit exclaimed me that how clever I was.

ਮੋਹਿਤ ਨੇ ਹੈਰਾਨ ਹੋ ਕੇ ਮੈਨੂੰ ਕਿਹਾ ਕਿ ਮੈਂ ਕਿੰਨਾ ਚਲਾਕ ਸੀ।

The child said, Hurrah! Papa has arrived.

ਬੱਚੇ ਨੇ ਕਿਹਾ, ” ਆਹਾ ! ਪਿਤਾ ਜੀ ਆ ਗਏ।

The child exclaimed with joy that his father had arrived.

ਬੱਚੇ ਨੇ ਖੁਸ਼ ਹੋ ਕਿਹਾ ਕਿ ਉਸਦੇ ਪਿਤਾ ਜੀ ਆ ਗਏ।

Narration

If you enjoyed Narration, please share this post and comment on it.

Regards

Er. Nachhattar Singh ( CEO, blogger, youtuber, Motivational speaker)

 

Home