Present perfect continuous tense in punjabi with examples

present perfect continuous tenselet’s start:- Present Perfect Continuous Tense (ਪ੍ਰਜ਼ੈਂਟ ਪ੍ਰਫੈਕਟ ਕੰਟੀਨਿਊਜ਼ ਟੈਂਸ)

ਪਹਿਚਾਣ :- ਵਾਕ ਦੇ ਅੰਤ ਵਿਚ ਰਿਹਾ ਹੈ, ਰਹੀ ਹੈ, ਰਹੇ ਹੋ,ਰਿਹਾ ਹਾਂ, ਰਹੇ ਹਨ,ਰਹੀਆਂ ਹਨ ਪਰ ਇਸ ਟੈਂਸ ਵਿੱਚ ਸਮਾਂ ਜਰੂਰ ਦੱਸਿਆ ਹੁੰਦਾ ਹੈ ਉਸ Tense ਨੂੰ Present Perfect Continuous tense ਕਿਹਾ ਜਾਂਦਾ ਹੈ। ਇਸ ਟੈਂਸ ਵਿਚ Helping verb Has/Have+ been ਅਤੇ ਵਰਬ ਦੀ ਪਹਿਲੀ ਕਿਰਿਆ ਨਾਲ ing (1st form of Verb + ing) ਦੀ ਵਰਤੋਂ ਹੁੰਦੀ ਹੈ। He/ she/ it/ any name/ singular  ਦੇ ਨਾਲ Has been ਅਤੇ We/ You/ They/ Plural  ਦੇ ਨਾਲ Have been ਦੀ ਵਰਤੋਂ ਹੁੰਦੀ ਹੈ।

ਇਸ ਟੈਂਸ ਵਿਚ ਸਮਾਂ ਕਈ ਵਾਰ ਨਿਸ਼ਚਿਤ ਅਤੇ ਕਈ ਵਾਰ ਅਨਿਸ਼ਚਿਤ ਦਿੱਤਾ ਹੁੰਦਾ ਹੈ ਨਿਸ਼ਚਿਤ  ਸਮੇਂ ਨਾਲ since ਅਤੇ ਅਨਿਸ਼ਚਿਤ ਸਮੇਂ ਨਾਲ for ਦਾ ਪ੍ਰਯੋਗ ਹੁੰਦਾ ਹੈ। 

Since (ਨਿਸ਼ਚਿਤ) For (ਅਨਿਸ਼ਚਿਤ)
ਸਵੇਰ ਤੋਂ ,ਦੁਪਹਿਰ ਤੋਂ,ਸ਼ਾਮ ਤੋਂ,ਕੱਲ ਤੋਂ,

ਐਤਵਾਰ ਤੋਂ,ਜਨਵਰੀ ਤੋਂ,ਬਚਪਨ ਤੋਂ,

1995 ਤੋਂ, 2 ਵਜੇ ਤੋਂ ਆਦਿ।

ਇਕ ਦਿਨ ਤੋਂ,ਦੋ ਦਿਨਾਂ ਤੋਂ,ਕਈ ਦਿਨਾਂ ਤੋਂ,

ਇਕ ਸਾਲ ਤੋਂ ,ਦੋ ਸਾਲਾਂ ਤੋਂ,ਕਈ ਸਾਲਾਂ ਤੋਂ,

ਇਕ ਮਹੀਨੇ ਤੋਂ, ਦੋ ਮਹੀਨਿਆਂ ਤੋਂ,ਕਈ ਮਹੀਨਿਆਂ ਤੋਂ,

ਪਿੱਛਲੇ ਮਹੀਨੇ ਤੋਂ, ਪਿੱਛਲੇ ਸਾਲ ਤੋਂ ਆਦਿ।

Negative :- ਨਾਂਹ ਵਾਚਕ ਵਾਕ ਬਨਾਉਣ ਦੇ ਲਈ helping verb has been/ have been ਦੇ ਵਿਚਕਾਰ not ਲਗਾਇਆ ਜਾਂਦਾ ਹੈ।

Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ helping verb has/have ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ been ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Interrogative negative:-  ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ helping verb has/have ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not been ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Rules in English:-

1) Simple Sub + has/have + been + v1 + ing + obj + since/for.
2) Negative Sub + has/have + not +been + v1 + ing + obj + since/for.
3) Interrogative Has/have +sub +been +v1 +ing +obj +since/for?
4) Interrogative negative Has/have + sub + not + been + v1 + ing + obj + since/for?

Example:-

Sr no. Punjabi English
1) ਅਧਿਆਪਕ ਇਕ ਘੰਟੇ ਤੋਂ ਪਾਠ ਪੜ੍ਹਾ ਰਿਹਾ ਹੈ। The Teacher has been teaching a lesson for an hour.
2) ਅਧਿਆਪਕ ਇਕ ਘੰਟੇ ਤੋਂ ਪਾਠ ਨਹੀ ਪੜ੍ਹਾ ਰਿਹਾ ਹੈ। The Teacher has not been teaching a lesson for an hour.
3) ਕੀ ਅਧਿਆਪਕ ਇਕ ਘੰਟੇ ਤੋਂ ਪਾਠ ਪੜ੍ਹਾ ਰਿਹਾ ਹੈ? Has the Teacher been teaching a lesson for an hour?
4) ਕੀ ਅਧਿਆਪਕ ਇਕ ਘੰਟੇ ਤੋਂ ਪਾਠ  ਨਹੀ ਪੜ੍ਹਾ ਰਿਹਾ ਹੈ? Has the Teacher not been teaching a lesson for an hour?

Example:-

Sr no. Punjabi English
1) ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਦੇ ਰਿਹਾ ਹੈ। The gardener has been watering to plants since morning.
2) ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀ ਦੇ ਰਿਹਾ ਹੈ। The gardener has not been watering to plants since morning.
3) ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਦੇ ਰਿਹਾ ਹੈ? Has the gardener been watering to plants since morning?
4) ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀ ਦੇ ਰਿਹਾ ਹੈ? Has the gardener not been watering to plants since morning?

If you enjoyed the post of present perfect continuous tense , please share and comment on it.

Regards

Er. Nachhattar Singh ( CEO, blogger, youtuber, Motivational speaker)

Previous                        Home                              Next

 

Leave a Reply

Your email address will not be published. Required fields are marked *