Lets start:- Direct and Indirect speech
Narration
ਆਮ ਜਿੰਦਗੀ ਵਿੱਚ ਇੱਕ ਮਨੁੱਖ ਦੇ ਵਿਚਾਰ ਜਿਸ ਕਿਰਿਆ ਦੁਅਰਾ ਦੂਜੇ ਮਨੁੱਖ ਤਕ ਪਹੁਚਾਏ ਜਾਂਦੇ ਹਨ, ਉਸ ਕਿਰਿਆ ਨੂੰ “Narration” ਕਿਹਾ ਜਾਂਦਾ ਹੈ। ਇਕ ਮਨੁੱਖ ਦੇ ਵਿਚਾਰ ਦੂਜੇ ਮਨੁੱਖ ਤਕ ਪਹੁੰਚਾਉਣ ਦੇ ਵੀ ਦੋ ਤਰੀਕੇ ਹਨ। ਇਕ ਤਾ ਇਹ ਕਿ ਇੱਕ ਮਨੁੱਖ ਦੀ ਕਹਿ ਹੋਈ ਗੱਲ ਅਸੀਂ ਦੂਜੇ ਮਨੁੱਖ ਨੂੰ ਓਸੇ ਤਰ੍ਹਾਂ ਹੀ ਕਹਿ ਦੇਈਏ, ਇਸ ਵਿੱਚ ਸਾਨੂੰ ਆਪਣੇ ਕੋਲੋਂ ਕੁਝ ਨਹੀਂ ਕਹਿਣਾ ਪੈਂਦਾ। ਕਿਉਂਕਿ ਅਸੀਂ ਉਹ ਸ਼ਬਦ ਕਹਿ ਦਿੰਦੇ ਹਾਂ ਜੋ ਉਸਨੇ ਕਹੇ ਸੀ। ਜਿਵੇਂ :-
Radha said, “I am singing a song.”
ਰਾਧਾ ਨੇ ਕਿਹਾ , “ਮੈਂ ਗੀਤ ਗਾ ਰਹੀ ਹਾਂ।”
ਦੂਜਾ ਤਰੀਕਾ ਇਹ ਕਿ ਕਹਿਣ ਵਾਲੇ ਦੇ ਸ਼ਬਦ ਅਸੀਂ ਨਾ ਕਹੀਏ, ਜਦਕਿ ਆਪਣੇ ਵੱਲੋ ਉਹਨਾਂ ਸ਼ਬਦਾ ਨੂੰ ਅਸਾਨ ਕਰ ਕੇ ਕਹਿ ਦੇਈਏ। ਜਿਵੇਂ :-
Radha said that she was singing a song.
ਰਾਧਾ ਨੇ ਦੱਸਿਆ, ਕਿ ਉਹ ਗੀਤ ਗਾ ਰਹੀ ਸੀ।
ਇਨ੍ਹਾਂ ਦੋਵਾਂ ਵਾਕ ਵਿੱਚ ਇਕ ਹੀ ਗੱਲ ਕਹਿ ਗਈ ਹੈ, ਲੇਕਿਨ ਕਹਿਣ ਦਾ ਤਰੀਕਾ ਅਲੱਗ ਅਲੱਗ ਹੈ। ਪਹਿਲੇ ਵਾਕ ਵਿਚ ਅਸੀਂ ਉਹ ਸ਼ਬਦ ਓਸੇ ਤਰ੍ਹਾਂ ਹੀ ਕਹਿ ਦਿਤੇ ਹਨ। ਕਿਸੇ ਵੀ ਗੱਲ ਦੇ ਕਹਿਣ ਦੇ ਇਸ ਢੰਗ ਨੂੰ Direct Narration, Direct Speech, Direct Form ਕਹਿੰਦੇ ਹਨ। ਦੂਜੇ ਵਾਕ ਵਿਚ ਕਹਿਣ ਵਾਲੇ ਦੇ ਉਹੀ ਸ਼ਬਦ ਅਸੀਂ ਨਹੀਂ ਕਹੇ ਲੇਕਿਨ ਆਪਣੇ ਸ਼ਬਦਾ ਵਿੱਚ ਉਸਨੂੰ ਅਸਾਨ ਕਰਕੇ ਕਹੇ ਹਨ। ਇਸ ਤਰ੍ਹਾਂ ਦੇ ਕਹਿਣ ਦੇ ਤਰੀਕੇ ਨੂੰ Indirect Narration, Indirect Speech, Indirect Form ਕਹਿੰਦੇ ਹਨ। ਜਿਵੇਂ :-
Direct | Indirect |
Gopal Said, “Rahul is ringing the bell.”
ਗੋਪਾਲ ਨੇ ਕਿਹਾ, “ਰਾਹੁਲ ਘੰਟੀ ਵਜਾ ਰਿਹਾ ਹੈ। “ |
Gopal told that Rahul was ringing the bell.
ਗੋਪਾਲ ਨੇ ਦੱਸਿਆ, ਕਿ ਰਾਹੁਲ ਘੰਟੀ ਵਜਾ ਰਿਹਾ ਸੀ। |
Ram said to her sister, “I am going to school.”
ਰਾਮ ਨੇ ਆਪਣੀ ਭੈਣ ਨੂੰ ਕਿਹਾ, “ਮੈਂ ਸਕੂਲ ਜਾ ਰਿਹਾ ਹਾਂ। “ |
Ram told her sister that he was going to school.
ਰਾਮ ਨੇ ਆਪਣੀ ਭੈਣ ਨੂੰ ਦੱਸਿਆ, ਕਿ ਉਹ ਸਕੂਲ ਜਾ ਰਿਹਾ ਸੀ। |
I said, “Mohan is listening a song.”
ਮੈਂ ਕਿਹਾ , “ਮੋਹਨ ਗੀਤ ਸੁਣ ਰਿਹਾ ਹੈ। “ |
I told that Mohan was listening a song.
ਮੈਂ ਦੱਸਿਆ ਕਿ, ਮੋਹਨ ਗੀਤ ਸੁਣ ਰਿਹਾ ਸੀ। |
ਬੋਲਣ ਵਾਲੇ ਦੁਆਰਾ ਕਹੇ ਗਏ ਸ਼ਬਦਾ ਨੂੰ Inverted Commas(” “) ਵਿਚ ਲਿਖਿਆ ਜਾਂਦਾ ਹੈ। Speaker ਦੁਆਰਾ ਕਹੇ ਗਏ ਸ਼ਬਦਾਂ ਨੂੰ Reported Speech ਕਿਹਾ ਜਾਂਦਾ ਹੈ।
direct speech ਨੂੰ indirect speech ਵਿਚ ਬਦਲਣ ਸਮੇਂ Inverted commas (” “) ਹਟਾ ਦਿੱਤਾ ਜਾਂਦਾ ਹੈ, ਅਤੇ reported speech ਨੂੰ that ਨਾਲ ਸ਼ੁਰੂ ਕੀਤਾ ਜਾਂਦਾ ਹੈ।
Reporting verb :– ਜਿਹੜਾ verb ਕਿਸੇ speech ਨੂੰ report ਕਰਨ ਦੇ ਲਈ ਵਰਤੋਂ ਵਿਚ ਲਿਆਇਆ ਜਾਵੇ , ਉਹ reporting verb ਕਹਿਲਾਉਂਦਾ ਹੈ। ਜਿਵੇ :-
Gopal Said, “Rahul is ringing the bell.”
ਗੋਪਾਲ ਨੇ ਕਿਹਾ, “ਰਾਹੁਲ ਘੰਟੀ ਵਜਾ ਰਿਹਾ ਹੈ। “
ਇਸ ਵਾਕ ਵਿਚ ਪਹਿਲਾ ਭਾਗ reporting verb ਅਤੇ ਦੂਜਾ ਭਾਗ Reported speech ਹੈ।
Reporting verb ਜੇਕਰ past tense ਵਿਚ ਹੋਵੇ ਤਾਂ indirect speech ਵਿਚ ਬਦਲਦੇ ਸਮੇ Reported speech ਦਾ verb ਵੀ past tense ਹੋ ਜਾਂਦਾ ਹੈ।
Reporting verb ਜੇਕਰ Present Tense ਜਾਂ Future Tense ਵਿਚ ਹੋਵੇ, ਤਾ reported speech ਦਾ tense ਨਹੀਂ ਬਦਲਦਾ।
Direct ਤੋਂ Indirect ਵਿਚ ਬਦਲਣ ਦੇ ਕਈ ਨਿਯਮ ਹਨ। ਜਿਸ ਤਰ੍ਹਾਂ Sentence ਕਈ ਪ੍ਰਕਾਰ ਦੇ ਹੁੰਦੇ ਹਨ, ਇਸੇ ਤਰ੍ਹਾਂ ਹੀ direct ਤੋਂ indirect ਬਣਾਉਣ ਦੇ ਵੀ ਕਈ ਨਿਯਮ ਹਨ।
Continuous….. Click Here
If you enjoyed “Direct and Indirect speech”, please share this post and comment on it.
Regards
Er. Nachhattar Singh ( CEO, blogger, youtuber, Motivational speaker)