Let’s start:- Future Perfect Continuous Tense in Punjabi with Examples
Future perfect continuous Tense ( ਫਿਊਚਰ ਪਰਫੈਕਟ ਕੰਟੀਨਿਊਜ਼ ਟੈਂਸ )
ਪਹਿਚਾਣ :- ਵਾਕ ਦੇ ਅੰਤ ਵਿਚ ਰਿਹਾ ਹੋਵੇਗਾ,ਰਹੀ ਹੋਵੇਗੀ,ਰਹੀਆਂ ਹੋਣਗੀਆਂ ਆਦਿ ਆਉਂਦਾ ਹੈ ਪਰ ਇਸ ਟੈਂਸ ਵਿਚ ਸਮਾਂ ਜਰੂਰ ਦੱਸਿਆ ਹੁੰਦਾ ਹੈ ਉਸ ਟੈਂਸ ਨੂੰ ਫਿਊਚਰ ਪਰਫੈਕਟ ਕੰਟੀਨਿਊਜ਼ ਟੈਂਸ ਕਿਹਾ ਜਾਂਦਾ ਹੈ।
ਇਸ ਟੈਂਸ ਵਿੱਚ Helping Verb will/shall+have been ਦਾ ਪ੍ਰਯੋਗ ਤੇ ਵਰਬ ਦੀ ਪਹਿਲੀ (v1+ing ) ਕਿਰਿਆ ਨਾਲ ing ਲਗੇਗਾ। (ਜਿਵੇਂ going, teaching, plucking etc)
ਇਸ ਟੈਂਸ ਵਿੱਚ I,we ਦੇ ਨਾਲ shall+have been ਦਾ ਪ੍ਰਯੋਗ ਬਾਕੀ ਸਾਰਿਆਂ (ਜਿਵੇਂ He,She ,It,Any Name,You) ਨਾਲ Will +have been ਦਾ ਪ੍ਰਯੋਗ ਹੋਵੇਗਾ।
ਇਸ ਟੈਂਸ ਵਿਚ ਸਮਾਂ ਕਈ ਵਾਰ ਨਿਸ਼ਚਿਤ ਅਤੇ ਕਈ ਵਾਰ ਅਨਿਸ਼ਚਿਤ ਦਿੱਤਾ ਹੁੰਦਾ ਹੈ ਨਿਸ਼ਚਿਤ ਸਮੇਂ ਨਾਲ Since ਅਤੇ ਅਨਿਸ਼ਚਿਤ ਸਮੇਂ ਨਾਲ For ਦਾ ਪ੍ਰਯੋਗ ਹੁੰਦਾ ਹੈ।
Since (ਨਿਸ਼ਚਿਤ) | For (ਅਨਿਸ਼ਚਿਤ) |
ਸਵੇਰ ਤੋਂ, ਦੁਪਹਿਰ ਤੋਂ, ਸ਼ਾਮ ਤੋਂ, ਕੱਲ ਤੋਂ,
ਐਤਵਾਰ ਤੋਂ, ਜਨਵਰੀ ਤੋਂ, ਬਚਪਨ ਤੋਂ, 1995 ਤੋਂ, 2 ਵਜੇ ਤੋਂ ਆਦਿ। |
ਇਕ ਦਿਨ ਤੋਂ, ਦੋ ਦਿਨਾਂ ਤੋਂ, ਕਈ ਦਿਨਾਂ ਤੋਂ,
ਇਕ ਸਾਲ ਤੋਂ, ਦੋ ਸਾਲਾਂ ਤੋਂ, ਕਈ ਸਾਲਾਂ ਤੋਂ, ਇਕ ਮਹੀਨੇ ਤੋਂ, ਦੋ ਮਹੀਨਿਆਂ ਤੋਂ, ਕਈ ਮਹੀਨਿਆਂ ਤੋਂ, ਪਿੱਛਲੇ ਮਹੀਨੇ ਤੋਂ, ਪਿੱਛਲੇ ਸਾਲ ਤੋਂ ਆਦਿ। |
Negative :- ਨਾਂਹ ਵਾਚਕ ਵਾਕ ਬਨਾਉਣ ਦੇ ਲਈ Helping verb will/shall ਤੋਂ ਬਾਅਦ have not been ਲਗਾਇਆ ਜਾਂਦਾ ਹੈ।
Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ Helping verb will/shall ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ have been ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।
Interrogative negative:- ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ Helping verb will/shall ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ have not been ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।
Rules in English:-
1) | Simple | Sub +Will/Shall +have +been +v1 +ing +obj +since/for. |
2) | Negative | Sub +Will/Shall +have +not +been +v1 +ing +obj +since/for. |
3) | Interrogative | Will/Shall +Sub +have +been +v1 +ing +obj +since/for? |
4) | Interrogative Negative | Will/Shall +Sub +have +not +been +v1 +ing +obj +since/for? |
Examples:-
Sr no. | Punjabi | English |
1) | ਤੁਸੀ ਸਵੇਰ ਤੋਂ ਉਸ ਦੀ ਉਡੀਕ ਕਰ ਰਹੇ ਹੋਵੇਗੇ। | You will have been waiting for him since morning. |
2) | ਤੁਸੀ ਸਵੇਰ ਤੋਂ ਉਸ ਦੀ ਉਡੀਕ ਨਹੀ ਕਰ ਰਹੇ ਹੋਵੇਗੇ। | You will have not been waiting for him since morning. |
3) | ਕੀ ਤੁਸੀ ਸਵੇਰ ਤੋਂ ਉਸ ਦੀ ਉਡੀਕ ਕਰ ਰਹੇ ਹੋਵੇਗੇ? | Will You have been waiting for him since morning? |
4) | ਕੀ ਤੁਸੀ ਸਵੇਰ ਤੋਂ ਉਸ ਦੀ ਉਡੀਕ ਨਹੀ ਕਰ ਰਹੇ ਹੋਵੇਗੇ? | Will You have not been waiting for him since morning? |
If you enjoyed the post of Future Perfect Continuous Tense, please share and comment on it.
Regards
Er. Nachhattar Singh ( CEO, blogger, youtuber, Motivational speaker)