Let’s start:- Past Perfect Continuous Tense with Example in Punjabi
Past Perfect Continuous Tense(ਪਾਸਟ ਪ੍ਰਫੈਕਟ ਕੰਟੀਨਿਊਜ਼ ਟੈਂਸ)
ਪਹਿਚਾਣ :- ਵਾਕ ਦੇ ਅੰਤ ਵਿਚ ਰਿਹਾ ਸੀ,ਰਹੀ ਸੀ,ਰਹੇ ਸਨ,ਰਹੀਆਂ ਸਨ ਆਦਿ। ਇਸ ਵਿਚ Helping verb Had+ been ਅਤੇ ਵਰਬ ਦੀ ਪਹਿਲੀ ਕਿਰਿਆ ਨਾਲ ing (1st form of Verb + ing) ਦੀ ਵਰਤੋਂ ਹੁੰਦੀ ਹੈ। He/she/it /I/We/You/They/Any Name/Singular/Plural ਦੇ ਨਾਲ Had been ਦੀ ਵਰਤੋਂ ਹੁੰਦੀ ਹੈ।
ਇਸ ਟੈਂਸ ਵਿਚ ਸਮਾਂ ਕਈ ਵਾਰ ਨਿਸ਼ਚਿਤ ਅਤੇ ਕਈ ਵਾਰ ਅਨਿਸ਼ਚਿਤ ਦਿੱਤਾ ਹੁੰਦਾ ਹੈ ਨਿਸ਼ਚਿਤ ਸਮੇਂ ਨਾਲ Since ਅਤੇ ਅਨਿਸ਼ਚਿਤ ਸਮੇਂ ਨਾਲ For ਦਾ ਪ੍ਰਯੋਗ ਹੁੰਦਾ ਹੈ।
Since (ਨਿਸ਼ਚਿਤ) | For (ਅਨਿਸ਼ਚਿਤ) |
ਸਵੇਰ ਤੋਂ, ਦੁਪਹਿਰ ਤੋਂ, ਸ਼ਾਮ ਤੋਂ, ਕੱਲ ਤੋਂ, ਐਤਵਾਰ ਤੋਂ, ਜਨਵਰੀ ਤੋਂ, ਬਚਪਨ ਤੋਂ, 1995 ਤੋਂ, 2 ਵਜੇ ਤੋਂ ਆਦਿ। |
ਇਕ ਦਿਨ ਤੋਂ, ਦੋ ਦਿਨਾਂ ਤੋਂ, ਕਈ ਦਿਨਾਂ ਤੋਂ,
ਇਕ ਸਾਲ ਤੋਂ, ਦੋ ਸਾਲਾਂ ਤੋਂ, ਕਈ ਸਾਲਾਂ ਤੋਂ, ਇਕ ਮਹੀਨੇ ਤੋਂ, ਦੋ ਮਹੀਨਿਆਂ ਤੋਂ, ਕਈ ਮਹੀਨਿਆਂ ਤੋਂ, ਪਿੱਛਲੇ ਮਹੀਨੇ ਤੋਂ, ਪਿੱਛਲੇ ਸਾਲ ਤੋਂ ਆਦਿ। |
Negative :- ਨਾਂਹ ਵਾਚਕ ਵਾਕ ਬਨਾਉਣ ਦੇ ਲਈ Helping Verb Had been ਦੇ ਵਿਚਕਾਰ not ਲਗਾਇਆ ਜਾਂਦਾ ਹੈ।
Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ Helping Verb Had ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ been ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।
Interrogative negative:- ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ Helping Verb Had ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not been ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।
Rules in English:-
1) | Simple | Sub +had +been +v1 +ing +obj +since/for. |
2) | Negative | Sub +had +not +been +v1 +ing +obj +since/for. |
3) | Interrogative | Had +sub +been +v1 +ing +obj +since/for? |
4) | Interrogative Negative | Had +sub +not +been +v1 +ing +obj +since/for? |
Examples:-
Sr no. | Punjabi | English |
1) | ਪੀ.ਐਮ.ਨਰਿੰਦਰ ਮੋਦੀ 10 ਵਜੇ ਤੋਂ ਲਾਕਡਾਉਨ ਬਾਰੇ ਭਾਸ਼ਣ ਦੇ ਰਿਹਾ ਸੀ। | P.M. Narinder Modi had been delivering a speech about Lockdown since 10 o’clock. |
2) | ਪੀ.ਐਮ.ਨਰਿੰਦਰ ਮੋਦੀ 10 ਵਜੇ ਤੋਂ ਲਾਕਡਾਉਨ ਬਾਰੇ ਭਾਸ਼ਣ ਨਹੀ ਦੇ ਰਿਹਾ ਸੀ। | P.M. Narinder Modi had not been delivering a speech about Lockdown since 10 o’clock. |
3) | ਕੀ ਪੀ.ਐਮ.ਨਰਿੰਦਰ ਮੋਦੀ 10 ਵਜੇ ਤੋਂ ਲਾਕਡਾਉਨ ਬਾਰੇ ਭਾਸ਼ਣ ਦੇ ਰਿਹਾ ਸੀ? | Had P.M. Narinder Modi been delivering a speech about Lockdown since 10 o’clock? |
4) | ਕੀ ਪੀ.ਐਮ.ਨਰਿੰਦਰ ਮੋਦੀ 10 ਵਜੇ ਤੋਂ ਲਾਕਡਾਉਨ ਬਾਰੇ ਭਾਸ਼ਣ ਨਹੀ ਦੇ ਰਿਹਾ ਸੀ? | Had P.M. Narinder Modi not been delivering a speech about Lockdown since 10 o’clock? |
If you enjoyed the post of Past Perfect Continuous Tense with example , please share and comment on it.
Regards
Er. Nachhattar Singh ( CEO, blogger, youtuber, Motivational speaker)