Let’s start :- Present Perfect Tense examples (ਪ੍ਰਜ਼ੈਂਟ ਪ੍ਰਫੈਕਟ ਟੈਂਸ)
ਪਹਿਚਾਣ :- ਵਾਕ ਦੇ ਅੰਤ ਵਿਚ ਚੁੱਕਾ ਹੈ, ਚੁੱਕੀ ਹੈ, ਚੁੱਕੇ ਹਨ, ਚੁੱਕੀਆਂ ਹਨ, ਲਿਆ ਹੈ, ਕੀਤਾ ਹੈ, ਗਿਆ ਹੈ ਆਦਿ ਆਉਦਾ ਹੋਵੇ ਉਸ ਨੂੰ Present perfect Tense ਕਿਹਾ ਜਾਂਦਾ ਹੈ। ਇਸ ਵਿਚ ਹੈਲਪਿੰਗ ਵਰਬ Has/Have ਅਤੇ ਵਰਬ ਦੀ ਤੀਸਰੀ ਕਿਰਿਆ ਦੀ ਵਰਤੋਂ ਹੁੰਦੀ ਹੈ। He, she, it, any name, singular ਦੇ ਨਾਲ Has ਅਤੇ I, We,You, They, Plural ਦੇ ਨਾਲ Have ਦੀ ਵਰਤੋਂ ਹੁੰਦੀ ਹੈ।
Negative: – ਨਾਂਹ ਵਾਚਕ ਵਾਕ ਬਨਾਉਣ ਦੇ ਲਈ helping verb has/have ਤੋਂ ਬਾਦ not ਲਗਾਇਆ ਜਾਂਦਾ ਹੈ।
Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ helping verb has/have ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।
Interrogative negative:- ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ helping verb has/have ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।
Rules in English:-
1) | Simple | Sub + Has/Have + v3 + obj. |
2) | Negative | Sub + Has/Have + not + v3 + obj. |
3) | Interrogative | Has/Have + sub + v3 + obj? |
4) | Interrogative Negative | Has/Have + sub + not + v3 + obj? |
Examples:-
Sr no. | Punjabi | English |
1) | ਉਹ ਗੀਤ ਗਾ ਚੁੱਕੀ ਹੈ। | She has sung a song. |
2) | ਉਹ ਗੀਤ ਨਹੀ ਗਾ ਚੁੱਕੀ ਹੈ। | She has not sung a song. |
3) | ਕੀ ਉਹ ਗੀਤ ਗਾ ਚੁੱਕੀ ਹੈ? | Has she sung a song? |
4) | ਕੀ ਉਹ ਗੀਤ ਨਹੀ ਗਾ ਚੁੱਕੀ ਹੈ? | Has she not sung a song? |
Examples:-
Sr no. | Punjabi | English |
1) | ਅਸੀਂ ਮੇਲਾ ਦੇਖ ਲਿਆ ਹੈ। | We have seen a fair. |
2) | ਅਸੀਂ ਮੇਲਾ ਨਹੀ ਦੇਖ ਲਿਆ ਹੈ। | We have not seen a fair. |
3) | ਕੀ ਅਸੀਂ ਮੇਲਾ ਦੇਖ ਲਿਆ ਹੈ? | Have we seen a fair? |
4) | ਕੀ ਅਸੀਂ ਮੇਲਾ ਨਹੀ ਦੇਖ ਲਿਆ ਹੈ? | Have we not seen a fair? |
Sr no. | Punjabi | English |
1) | ਮੈਂ ਆਪਣਾ ਪਾਠ ਯਾਦ ਕਰ ਲਿਆ ਹੈ। | I have learnt my lesson. |
2) | ਮੈਂ ਆਪਣਾ ਪਾਠ ਯਾਦ ਨਹੀ ਕੀਤਾ ਹੈ। | I have not learnt my lesson. |
3) | ਕੀ ਮੈਂ ਆਪਣਾ ਪਾਠ ਯਾਦ ਕੀਤਾ ਹੈ? | Have I learnt my lesson? |
4) | ਕੀ ਮੈਂ ਆਪਣਾ ਪਾਠ ਯਾਦ ਨਹੀ ਕੀਤਾ ਹੈ? | Have I not learnt my lesson? |
If you enjoyed the post of present perfect tense examples, please share and comment on it.
Regards
Er. Nachhattar Singh ( CEO, blogger, youtuber, Motivational speaker)
Thanks For This Post