Use of preposition on in Punjabi with example

Let’s Start :- Use of preposition on in ਪੰਜਾਬੀ

use of preposition on‘On’ ਦੇ ਛੇ ਵੱਖਵੱਖ ਤਰੀਕੇ (ਪ੍ਰਯੋਗ) Six different use of ‘ON’

1. ਸਥਿਰ ਅਵਸਥਾ ਵਿੱਚ (In the steady state) :-  ਜਦੋਂ ਇੱਕ ਵਸਤੂ ਕਿਸੇ ਦੂਜੀ ਵਸਤੂ ਦੇ ਉਪਰ ਹੋਵੇ ਜਾਂ ਫਿਰ ਕੋਈ ਵਿਅਕਤੀ ਕਿਸੀ ਵਸਤੂ ਉਪਰ ਬੈਠਾ ਹੋਵੇ /ਖੜ੍ਹਾ ਹੋਵੇ ਤਾਂ ਅਸੀਂ Preposition ‘on’ ਦਾ ਪ੍ਰਯੋਗ ਕਰਾਂਗੇ

ਜਿਵੇਂ  :- i.)ਕਿਤਾਬ ਮੇਜ਼ ਤੇ ਹੈ।

Answer :-The  book is  on the table.

ii.)ਉਹ ਕੁਰਸੀ ਉੱਪਰ ਬੈਠੀ ਹੈ।

Answer :- She is sitting on the chair.

ਨੋਟ :- ਜਦੋਂ ਕੋਈ ਵਸਤੂ ਜਾਂ  ਵਿਅਕਤੀ ਕਿਸੇ ਵੀ ਚੀਜ਼ ਉਪਰ ਸਥਿਰ ਅਵਸਥਾ ਵਿਚ ਹੋਵੇ ਉਦੋਂ ਅਸੀਂ Sentence ਵਿੱਚ  present participle verb (ਜਿਵੇਂ – sit + ing ) ਦੀ ਵਰਤੋ ਕਰ ਸਕਦੇ ਹਨ।

2. ਸਮੇਂ ਦੀ ਗੱਲ (a point of time) :- The name of days,definite dates.

ਜਿਵੇਂ :- On Monday, On Sunday evening, On 6th August etc.

i.)ਉਹ ਸੋਮਵਾਰ ਪਹੁੰਚੇ।

Answer :- They arrived on Monday .

ii.)ਉਹ 7 ਅਪ੍ਰੈਲ ਨੂੰ ਪਹੁੰਚੇ।

Answer :- They arrived on 7 April.

iii.)ਉਹ ਐਤਵਾਰ ਨੂੰ ਪਹੁੰਚਿਆ।

Answer :- He reached on Sunday.

iv.)ਉਹ ਸੋਮਵਾਰ ਨੂੰ ਸਵੇਰੇ ਆਵੇਗਾ।

Answer :- He will come on Monday morning.

3. ਪੈਦਲ ਚੱਲਣ ਤੇ(on foot) ਅਤੇ ਘੋੜੇ ਦੀ ਸਵਾਰੀ(on Horse back)(ਕੋਈ ਵੀ ਜਾਨਵਰ) ਕਰਨ ਤੇ ਵੀ Preposition ‘on’ ਦਾ ਪ੍ਰਯੋਗ ਹੁੰਦਾ ਹੈ

ਜਿਵੇਂ :- i.)ਅਸੀਂ ਏਥੇ ਪੈਦਲ ਆਏ।

Answer :-We came here on foot.

ii.)ਉਹ ਘੋੜੇ ਦੀ ਸਵਾਰੀ ਕਰ ਰਿਹਾ ਸੀ।

Answer :- He was riding on horse.

4. ਸ਼ਕਤੀਕਰਨ ਦੀ ਭਾਵਨਾ ਲਈ(For the sense of being empowered)ਜਦੋਂ ਕੋਈ ਵੀ ਇਨਸਾਨ ਕਿਸੇ ਵੀ ਸ਼ਕਤੀਕਰਨ ਦਾ ਹਿਸਾ ਹੋਵੇ ਓਦੋਂ ਵੀ Preposition ‘on’ ਦਾ ਪ੍ਰਯੋਗ ਹੋਵੇਗਾ

ਜਿਵੇਂ :- i.)ਉਹ ਕਮੇਟੀ ਵਿਚ ਹੈ।

Answer :- He is on the committee.

ii.)ਉਹ ਨਿਆਂ ਸਭਾ ਵਿੱਚ ਸੀ।

Answer :- She was on the jury.

Jury Means :- A group of people in a court of law who decide if somebody has done something wrong or not ਅਦਾਲਤ ਵਿਚ ਲੋਕਾਂ ਦਾ ਉਹ ਸਮੂਹ ਜੋ ਜੁਰਮ ਦੇ ਮਾਮਲੇ ਦੀ ਸੁਣਵਾਈ ਉਪਰੰਤ ਆਪਣਾ ਫ਼ੈਸਲਾ ਸੁਣਾਉਂਦਾ ਹੈ; ਜਿਊਰੀ, ਨਿਆਂ ਸਭਾ

5. ਵਿਸ਼ੇ/ਸਬੰਧ ਦੇ ਅਰਥ ਵਿਚ ਵੀ Preposition ‘on’ ਦਾ ਪ੍ਰਯੋਗ ਹੁੰਦਾ ਹੈ

ਜਿਵੇਂ :- i.)ਉਹ ਇਕ ‘ਪ੍ਰਦੂਸ਼ਣ’ ਤੇ ਲੇਖ ਲਿਖ ਰਿਹਾ ਹੈ।

Answer :-He is  writing an essay on ‘Pollution’.

ii.)ਇਹ ਕਿਤਾਬ ਮਹਾਭਾਰਤ ਤੇ (ਦੇ ਸਬੰਧ ਵਿੱਚ)ਹੈ।

Answer :- This book is on Mahabharat.

6. ਵਾਕੰਸ਼, ਸ਼ਬਦਾਂ ਦਾ ਸਮੂਹ ਜੋ ਕਿਸੇ ਵਾਕ ਦਾ ਹਿੱਸਾ ਹੋਵੇ ਅਤੇ ਆਪਣੇ ਆਪ ਵਿਚ ਕੋਈ ਅਰਥ ਪ੍ਰਗਟ ਕਰ  a group of words that you use together as part of a sentence.

ਜਿਵੇਂ :- i.)ਪਹਿਲੀ ਮੰਜ਼ਿਲ ਤੇ

Answer :- On the first floor.

ii.)ਖੱਬੇ ਪਾਸੇ।

Answer :- On the left.

iii.)ਸੱਜੇ ਪਾਸੇ।

Answer :-On the Right.

iv.)ਇਕ ਸੂਚੀ ਵਿੱਚ।

Answer :-On a list.

v.)ਇਕ ਪੱਤਰ ਦੇ ਅਗਲੇ ਪਾਸੇ।

Answer :-On the front of a letter.

Upon/Onto ‘ਉੱਪਰ /ਤੇ/ਉੱਤੇ’

Upon/Onto ਦਾ ਪ੍ਰਯੋਗ ‘ਉੱਪਰ ‘ ਦੇ ਅਰਥ ਵਿਚ ਹੁੰਦਾ ਹੈ।
ਇਸ ਵਿਚ ਗਤੀ ਪਾਈ ਜਾਂਦੀ ਹੈ, ਅਰਥਾਤ ਜਿਨ੍ਹਾਂ ਵਾਕਾਂ ਵਿਚ ਗਤੀ ਪ੍ਰਤੀਤ ਹੋਵੇ ਓਦੋਂ ਅਸੀਂ ‘Preposition’ “Upon/Onto” ਦਾ ਪ੍ਰਯੋਗ ਕਰਦੇ ਹਾਂ।
ਜਿਵੇਂ :-
1. ਕੁੱਤਾ ਮੇਜ਼ ਉੱਪਰ ਦੀ ਲੰਘਿਆ/ਟੱਪਿਆ।
Answer :- The dog jumped upon/onto the table.
2. ਸੇਬ ਮੇਰੇ ਸਿਰ ਉੱਪਰ ਡਿੱਗਿਆ।
Answer :- An apple fell upon/onto my head.
3. ਲੜਕਾ ਪਾਣੀ ਤੇ ਤੈਰ ਰਿਹਾ ਸੀ।
Answer :-The boy was floating onto water.
4.ਚਿੜੀ ਦਰੱਖਤ ਤੇ ਬੈਠੀ।
Answer :-A sparrow sat upon tree.

In next post we will learn about UPTO

If you enjoyed Use of preposition on/Upon/Onto ,please share this post and comment on it.

Regards

Er. Nachhattar Singh ( CEO, blogger, youtuber, Motivational speaker)

Previous                      Home                             Next

 

 

Leave a Reply

Your email address will not be published. Required fields are marked *